PM ਮੋਦੀ ਵੱਲੋਂ ਪੈਟਰੋਲ ਡੀਜ਼ਲ ਦੀਆ ਕੀਮਤਾਂ ਬਾਰੇ ਆ ਗਈ ਵੱਡੀ ਖ਼ੁਸ਼ਖਬਰੀ, ਪੰਜਾਬ ਚ ਏਨੇ ਰੁਪਏ ਹੋਰ ਹੋਵੇਗਾ ਸਸਤਾ

ਅਗਲੇ ਕੁਝ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਅਜਿਹੀਆਂ ਖ਼ਬਰਾਂ ਹਨ ਕਿ ਮੋਦੀ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਰਣਨੀਤਕ ਭੰਡਾਰਾਂ ਤੋਂ ਲਗਭਗ 50 ਬੈਰਲ ਕੱਚਾ ਤੇਲ ਜਾਰੀ ਕਰਨ ਜਾ ਰਹੀ ਹੈ। ਅਮਰੀਕਾ ਅਤੇ ਜਪਾਨ ਵਰਗੇ ਹੋਰ ਦੇਸ਼ ਵੀ ਅਜਿਹੇ ਹੀ ਕਦਮ ਚੁੱਕ ਰਹੇ ਹਨ।

ਪੰਜਾਬ ਵਿੱਚ ਇਸ ਸਮੇਂ ਪੈਟਰੋਲ ਲਗਭਗ 95 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਡੀਜ਼ਲ ਲਗਭਗ 84 ਰੁਪਏ ਪ੍ਰਤੀ ਲੀਟਰ ਹੈ। ਰਿਫਾਇਨਰੀਆਂ ਨੂੰ ਘਰੇਲੂ ਪੱਧਰ ‘ਤੇ ਕੱਚਾ ਤੇਲ ਮਿਲਣ ਨਾਲ ਕੀਮਤਾਂ ਵਿੱਚ ਜਲਦੀ ਹੀ ਹੋਰ ਗਿਰਾਵਟ ਆਵੇਗੀ।

ਭਾਰਤ ਕੋਲ ਲਗਭਗ 38 ਮਿਲੀਅਨ ਬੈਰਲ ਕੱਚੇ ਤੇਲ ਦੇ ਭੰਡਾਰ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲੌਰ ਰਿਫਾਇਨਰੀ ਅਤੇ ਹਿੰਦੁਸਤਾਨ ਪੈਟਰੋਲੀਅਮ ਵਿਚ 7 ਤੋਂ 10 ਦਿਨਾਂ ਵਿਚ ਲਗਭਗ 50 ਲੱਖ ਬੈਰਲ ਤੇਲ ਜਾਰੀ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਬਾਅਦ ਵਿੱਚ ਹੋਰ ਮਾਤਰਾ ਵਿੱਚ ਤੇਲ ਜਾਰੀ ਕਰਨ ਦਾ ਵਿਚਾਰ ਕੀਤਾ ਜਾ ਸਕਦਾ ਹੈ।

ਦੁਨੀਆ ਈਂਧਨ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਹੀ ਹੈ। ਇਸ ਦੌਰਾਨ, ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਵਿਚਕਾਰ ਭਾਰਤ ਨੇ ਹੋਰ ਪ੍ਰਮੁੱਖ ਅਰਥਚਾਰਿਆਂ ਦੇ ਨਾਲ ਆਪਣੇ ਸੰਕਟਕਾਲੀਨ ਤੇਲ ਭੰਡਾਰਾਂ ਤੋਂ ਨਿਕਾਸੀ ਦੀ ਯੋਜਨਾ ਬਣਾਈ ਹੈ। ਭਾਰਤ ਹੀ ਨਹੀਂ, ਦੁਨੀਆ ਭਰ ਦੇ ਦੇਸ਼ ਈਂਧਨ ਦੀਆਂ ਕੀਮਤਾਂ ਘਟਾਉਣ ‘ਤੇ ਵਿਚਾਰ ਕਰ ਰਹੇ ਹਨ। ਭਾਰਤ ਤੋਂ ਇਲਾਵਾ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਦੇ 29 ਮੈਂਬਰ ਦੇਸ਼ਾਂ ਕੋਲ ਰਣਨੀਤਕ ਤੇਲ ਭੰਡਾਰ ਹਨ। ਇਨ੍ਹਾਂ ਵਿੱਚ ਅਮਰੀਕਾ, ਯੂਨਾਈਟਿਡ ਕਿੰਗਡਮ, ਜਰਮਨੀ, ਜਪਾਨ, ਚੀਨ ਅਤੇ ਆਸਟਰੇਲੀਆ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵੱਲੋਂ ਆਪਣੇ-ਆਪਣੇ ਤੇਲ ਭੰਡਾਰ ਤੋਂ ਤੇਲ ਕੱਢਣ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਮੰਗ ਘੱਟ ਹੋਵੇਗੀ ਜਿਸ ਨਾਲ ਕੀਮਤਾਂ ਘੱਟ ਹੋਣਗੀਆਂ।

Leave a Reply

Your email address will not be published. Required fields are marked *