ਹੁਣ ਤੁਸੀਂ ਵੀ ਹਰ ਮਹੀਨਾ ਲੈ ਸਕੋਗੇ 5,000 ਰੁਪਏ ਪੈਨਸ਼ਨ, ਬਸ ਕਰਨਾ ਹੋਵਗਾ ਇਹ ਕੰਮ, ਇਥੇ ਦੇਖੋ ਪੂਰਾ ਪ੍ਰੋਸੈਸ

ਜੇਕਰ ਤੁਸੀਂ ਸਰਕਾਰ ਵੱਲੋਂ ਆਮ ਲੋਕਾਂ ਲਈ ਸ਼ੁਰੂ ਕੀਤੀ ਪੈਨਸ਼ਨ ਸਕੀਮ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਹਾਡੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਤੁਸੀਂ 1,000 ਤੋਂ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਈ ਸਰਕਾਰੀ ਸਕੀਮ ਦਾ ਲਾਭ ਲੈ ਸਕਦੇ ਹੋ।

ਇਹ ਯੋਜਨਾ ਅਟਲ ਪੈਨਸ਼ਨ ਯੋਜਨਾ ਹੈ ਜੋ ਬਹੁਤ ਮਸ਼ਹੂਰ ਹੋ ਗਈ ਹੈ। ਇਹ ਭਾਰਤ ਸਰਕਾਰ ਦੀ ਇੱਕ ਯੋਜਨਾ ਹੈ, ਜੋ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀਐਫਆਰਡੀਏ) ਦੁਆਰਾ ਚਲਾਈ ਜਾਂਦੀ ਹੈ। ਜੇਕਰ ਤੁਸੀਂ 18 ਸਾਲ ਦੇ ਹੋ ਤਾਂ ਇਸ ਸਕੀਮ ਤਹਿਤ ਸਿਰਫ 210 ਰੁਪਏ ਪ੍ਰਤੀ ਮਹੀਨਾ ਯੋਗਦਾਨ ਦੇ ਕੇ ਤੁਸੀਂ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਹੱਕਦਾਰ ਹੋ ਸਕਦੇ ਹੋ। ਜੇ ਤੁਸੀਂ ਇੰਨਾ ਯੋਗਦਾਨ ਨਹੀਂ ਦੇ ਸਕਦੇ, ਤਾਂ ਤੁਸੀਂ ਪ੍ਰਤੀ ਮਹੀਨਾ 42 ਰੁਪਏ ਦੇ ਯੋਗਦਾਨ ਨਾਲ 1,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ। ਹਾਲਾਂਕਿ, ਇਨਕਮ ਟੈਕਸ ਅਧੀਨ ਕਵਰ ਕੀਤੇ ਲੋਕ ਇਸ ਸਕੀਮ ਵਿੱਚ ਸ਼ਾਮਲ ਨਹੀਂ ਹੋ ਸਕਦੇ।

40 ਸਾਲ ਦੀ ਉਮਰ ਤੱਕ ਦੇ ਲੋਕ ਇਸ ਸਕੀਮ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਉਮਰ ਦੇ ਹਿਸਾਬ ਨਾਲ ਸਭ ਦਾ ਯੋਗਦਾਨ ਵੱਖ-ਵੱਖ ਹੈ। ਉਦਾਹਰਣ ਦੇ ਤੌਰ ‘ਤੇ 40 ਸਾਲ ਦੀ ਉਮਰ ਵਾਲੇ ਨੂੰ 1,000 ਰੁਪਏ ਪੈਨਸ਼ਨ ਲਈ ਹਰ ਮਹੀਨੇ 291 ਰੁਪਏ ਅਤੇ 5,000 ਰੁਪਏ ਦੀ ਪੈਨਸ਼ਨ ਲੈਣੀ ਹੈ ਤਾਂ 1,454 ਰੁਪਏ ਦਾ ਯੋਗਦਾਨ ਹਰ ਮਹੀਨੇ ਪਾਉਣਾ ਹੋਵੇਗਾ। ਤੁਸੀਂ ਇਹ ਯੋਜਨਾ ਕਿਸੇ ਵੀ ਬੈਂਕ ਵਿੱਚ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਇੰਟਰਨੈੱਟ ਬੈਂਕਿੰਗ ਹੈ ਤਾਂ ਤੁਸੀਂ ਬੈਂਕ ਰਾਹੀਂ ਆਨਲਾਈਨ ਵੀ ਲੈ ਸਕਦੇ ਹੋ। ਇਸ ਨਾਲ ਤੁਹਾਡੀ ਯੋਗਦਾਨ ਰਾਸ਼ੀ ਨੂੰ ਹਰ ਮਹੀਨੇ ਆਪਣੇ ਆਪ ਤੁਹਾਡੇ ਅਟਲ ਪੈਨਸ਼ਨ ਯੋਜਨਾ ਖਾਤੇ ਵਿੱਚ ਕ੍ਰੈਡਿਟ ਕੀਤਾ ਜਾ ਸਕੇਗਾ।

ਪੈਨਸ਼ਨ ਕਦੋਂ ਸ਼ੁਰੂ ਹੋਵੇਗੀ
60 ਸਾਲ ਦੀ ਉਮਰ ਪੂਰੀ ਹੋਣ ‘ਤੇ, ਸਕੀਮ ਤਹਿਤ ਮਾਸਿਕ ਪੈਨਸ਼ਨ ਲੈਣ ਲਈ ਸਬੰਧਤ ਬੈਂਕ ਨੂੰ ਬੇਨਤੀ ਪੱਤਰ ਦੇਣਾ ਹੋਵੇਗਾ। ਤੁਹਾਨੂੰ ਇਸ ਯੋਜਨਾ ਵਿੱਚ 60 ਸਾਲ ਦੀ ਉਮਰ ਤੱਕ ਯੋਗਦਾਨ ਪਾਉਣਾ ਪਵੇਗਾ, ਯਾਨੀ ਜੇ ਤੁਸੀਂ 18 ਸਾਲ ਦੀ ਉਮਰ ਵਿੱਚ ਸ਼ਾਮਲ ਹੁੰਦੇ ਹੋ ਤਾ 42 ਸਾਲ ਦੀ ਉਮਰ ਤੱਕ ਯੋਗਦਾਨ ਕਰਨਾ ਹੋਵੇਗਾ 40 ਸਾਲ ‘ਚ ਜੁੜਨ ਵਾਲੇ ਨੂੰ 20 ਸਾਲਾਂ ਲਈ ਯੋਗਦਾਨ ਪਾਉਣਾ ਪਵੇਗਾ। ਜਿੰਨਾ ਲੰਬਾ ਸਮਾਂ ਤੁਸੀਂ ਇਸ ਸਕੀਮ ਵਿੱਚ ਸ਼ਾਮਲ ਹੋਵੋਗੇ, ਯੋਗਦਾਨ ਓਨਾ ਹੀ ਵੱਡਾ ਹੋਵੇਗਾ। ਲਾਭਪਾਤਰੀ ਨੂੰ ਬਿਮਾਰੀ ਦੀ ਸੂਰਤ ਵਿੱਚ ਬਾਹਰ ਨਿਕਲਣ ਦੀ ਆਗਿਆ ਹੈ, ਹਾਲਾਂਕਿ ਉਹ 60 ਸਾਲ ਦੀ ਉਮਰ ਤੋਂ ਪਹਿਲਾਂ ਸਕੀਮ ਤੋਂ ਬਾਹਰ ਨਹੀਂ ਨਿਕਲ ਸਕਦਾ। ਇਸ ਸਕੀਮ ਵਿਚ ਲਾਭਪਾਤਰੀ ਦੀ ਮੌ ਤ ਦੀ ਸੂਰਤ ਵਿਚ ਪਤੀ/ਪਤਨੀ ਨੂੰ ਪੈਨਸ਼ਨ ਦੇਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਵਾਰਿਸ ਨੂੰ ਪੂਰੀ ਰਕਮ ਦਿੱਤੀ ਜਾਂਦੀ ਹੈ।

Leave a Reply

Your email address will not be published.