ਮਹੀਨੇ ਦੇ ਪਹਿਲੇ ਦਿਨ ਆਮ ਲੋਕਾ ਨੂੰ ਵੱਡਾ ਝਟਕਾ, ਗੈਸ ਸਿਲੰਡਰ ਦੇ ਨਾਲ ਨਾਲ ਇਹ ਚੀਜ਼ਾਂ ਹੋਈਆਂ ਮਹਿੰਗੀਆਂ

ਨਵਾਂ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਆਮ ਆਦਮੀ ‘ਤੇ ਮਹਿੰਗਾਈ ਦਾ ਪ੍ਰਭਾਵ 1 ਦਸੰਬਰ ਤੋਂ ਹੋਰ ਵੀ ਜ਼ਿਆਦਾ ਹੋਵੇਗਾ। ਅੱਜ ਤੋਂ 6 ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਤੁਹਾਨੂੰ ਪਹਿਲਾਂ ਨਾਲੋਂ ਵਧੇਰੇ ਪੈਸਾ ਖਰਚ ਕਰਨਾ ਪਵੇਗਾ। ਮਾਚਿਸ ਤੋਂ ਲੈ ਕੇ ਗੈਸ ਸਿਲੰਡਰਾਂ ਤੱਕ, ਟੀਵੀ ਦੇਖਣਾ ਅਤੇ ਫ਼ੋਨ ‘ਤੇ ਗੱਲ ਕਰਨਾ ਮਹਿੰਗਾ ਹੋ ਗਿਆ ਹੈ। ਆਓ ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਕਿਹੜੀਆਂ 6 ਵੱਡੀਆਂ ਤਬਦੀਲੀਆਂ ਹੋਣ ਜਾਂ ਰਹੀਆਂ ਹਨ।

ਗੈਸ ਸਿਲੰਡਰ ਮਹਿੰਗਾ – ਗੈਸ ਸਿਲੰਡਰਾਂ ਲਈ 1 ਦਸੰਬਰ ਤੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਸਰਕਾਰੀ ਤੇਲ ਕੰਪਨੀਆਂ ਨੇ ਗੈਸ ਸਿਲੰਡਰਾਂ ਦੀ ਕੀਮਤ 100 ਰੁਪਏ ਵਧਾ ਦਿੱਤੀ ਹੈ। ਦੱਸ ਦੇਈਏ ਕਿ ਇਹ ਵਾਧਾ ਵਪਾਰਕ ਸਿਲੰਡਰਾਂ ‘ਤੇ ਕੀਤਾ ਗਿਆ ਹੈ। ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਦਿੱਲੀ ਵਿੱਚ ਇੱਕ ਵਪਾਰਕ ਸਿਲੰਡਰ ਦੀ ਕੀਮਤ 2101 ਰੁਪਏ ਹੋ ਗਈ ਹੈ।

ਮਹਿੰਗੀ ਮਾਚਿਸ- ਮਾਚਿਸ ਦੀਆਂ ਦਰਾਂ 14 ਸਾਲਾਂ ਬਾਅਦ ਵਧੀਆਂ ਹਨ। ਅੱਜ ਤੋਂ ਤੁਹਾਨੂੰ ਮਾਚਿਸ ਬਾਕਸ ਖਰੀਦਣ ਲਈ 1 ਰੁਪਏ ਦੀ ਬਜਾਏ 2 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਪਹਿਲਾਂ 2007 ਵਿੱਚ ਮਾਚਿਸ ਬਾਕਸ ਦੀ ਕੀਮਤ 50 ਪੈਸੇ ਤੋਂ ਵਧਾ ਕੇ 1 ਰੁਪਏ ਕਰ ਦਿੱਤੀ ਗਈ ਸੀ।

ਰਿਲਾਇੰਸ ਜੀਓ ਨੇ ਵਧੀਆਂ ਟੈਰਿਫ ਦਰਾਂ – ਇਸ ਤੋਂ ਇਲਾਵਾ ਰਿਲਾਇੰਸ ਉਪਭੋਗਤਾਵਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਰਿਲਾਇੰਸ ਜੀਓ ਨੇ ਅੱਜ ਤੋਂ ਆਪਣੇ ਰੀਚਾਰਜ ਪਲੈਨ ਵਧਾ ਦਿੱਤੇ ਹਨ। ਯਾਨੀ ਕਿ ਜੀਓ ਨੇ 24 ਦਿਨਾਂ ਤੋਂ 365 ਦਿਨਾਂ ਦੀ ਵੈਧਤਾ ਵਾਲੇ ਕਈ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਤੋਂ ਇਲਾਵਾ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਵੀ ਨਵੰਬਰ ਦੇ ਅੰਤ ਵਿੱਚ ਟੈਰਿਫ ਦਰਾਂ ਵਿੱਚ ਵਾਧਾ ਕੀਤਾ ਹੈ। ਰਿਲਾਇੰਸ ਜੀਓ ਪ੍ਰੀਪੇਡ ਗਾਹਕਾਂ ਨੂੰ 8 ਤੋਂ 20 ਪ੍ਰਤੀਸ਼ਤ ਜ਼ਿਆਦਾ ਭੁਗਤਾਨ ਕਰਨਾ ਪਵੇਗਾ।

ਐਸਬੀਆਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ – ਜੇ ਤੁਸੀਂ 1 ਦਸੰਬਰ ਤੋਂ ਐਸਬੀਆਈ ਕ੍ਰੈਡਿਟ ਕਾਰਡ ਨਾਲ ਈਐਮਆਈ ਖਰੀਦ ਕਰਦੇ ਹੋ, ਤਾਂ ਤੁਹਾਨੂੰ ਵਧੇਰੇ ਪੈਸਾ ਖਰਚ ਕਰਨੇ ਪੈਣਗੇ। 1 ਦਸੰਬਰ, 2021 ਤੋਂ, ਤੁਹਾਨੂੰ ਈਐਮਆਈ ਦੀਆਂ ਸਾਰੀਆਂ ਖਰੀਦਾਂ ‘ਤੇ 99 ਰੁਪਏ ਵੱਧ ਖਰਚ ਕਰਨੇ ਪੈਣਗੇ। ਨੋਟ ਕਰੋ ਕਿ ਜੇ ਤੁਸੀਂ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੀਆਂ ਰਿਟੇਲ ਆਊਟਲੇਟਾਂ ਅਤੇ ਈ-ਕਾਮਰਸ ਵੈੱਬਸਾਈਟਾਂ ਤੋਂ ਈਐਮਆਈ ‘ਤੇ ਖਰੀਦਦਾਰੀ ਕਰਦੇ ਹੋ, ਤਾਂ ਤੁਹਾਨੂੰ ਪ੍ਰੋਸੈਸਿੰਗ ਫੀਸ ਅਦਾ ਕਰਨੀ ਪਵੇਗੀ।

ਪੀਐੱਨਬੀ ਨੇ ਘਟਾਇਆ ਵਿਆਜ ਦਰਾਂ – ਪੀਐੱਨਬੀ ਬੱਚਤ ਖਾਤਾ ਧਾਰਕ ਵੀ ਡੂੰਘੇ ਪ੍ਰਭਾਵਿਤ ਹੋਏ ਹਨ। ਬੈਂਕ ਨੇ ਬੱਚਤ ਖਾਤਿਆਂ ‘ਤੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਬੈਂਕ ਨੇ ਆਪਣੀ ਸਾਲਾਨਾ ਵਿਆਜ ਦਰ ਨੂੰ 2.90 ਪ੍ਰਤੀਸ਼ਤ ਤੋਂ ਘਟਾ ਕੇ 2.80 ਪ੍ਰਤੀਸ਼ਤ ਕਰ ਦਿੱਤਾ ਹੈ। ਬੈਂਕ ਦੀਆਂ ਨਵੀਆਂ ਦਰਾਂ 1 ਦਸੰਬਰ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ।

Leave a Reply

Your email address will not be published. Required fields are marked *